<p>ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਰਣਬੀਰ ਸਿੰਘ ਭੁੱਲਰ ਦੀ ਗੱਡੀ ਦਾ ਮੋਟਰਸਾਈਕਲ ਨਾਲ ਐਕਸੀਡੈਂਟ ਹੋਈਆ ਹੈ। ਜਦੋਂ ਉਹ ਹੜ੍ਹਾਂ ਦਾ ਜਾਇਜ਼ਾ ਲੈਣ ਵਾਸਤੇ ਨਿਕਲੇ ਤਾਂ ਪਿੰਡ ਧੀਰਾ ਘਾਰਾ ਦੇ ਨੇੜੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਉਨ੍ਹਾਂ ਦੀ ਗੱਡੀ ਟਕਰਾਉਣ ਵਾਲੀ ਸੀ ਇਸ ਦੌਰਾਨ ਟੱਕਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਕਾਰ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਖੇਤਾਂ ਵਿੱਚ ਜਾ ਪਲਟੀ, ਇਸ ਦੌਰਾਨ ਵਿਧਾਇਕ ਨੂੰ ਕੋਈ ਸੱਟ ਨਹੀਂ ਲੱਗੀ। ਵਿਧਾਇਕ ਨੂੰ ਕਾਰ ਵਿੱਚੋਂ ਮੁਸ਼ਕਿਲ ਬਾਹਰ ਕੱਢਿਆ ਗਿਆ, ਇੱਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਮਹਿਲਾ ਅਤੇ ਉਸਦੇ ਬੱਚੇ ਨੂੰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਵਿਧਾਇਕ ਵੱਲੋਂ ਆਪਣੀ ਗੱਡੀ ਵਿੱਚ ਹਸਪਤਾਲ਼ ਪਹੁੰਚਾਇਆ ਗਿਆ। </p>