<p>ਪਠਾਨਕੋਟ: ਪਹਾੜਾਂ ਵਿਖੇ ਹੋ ਰਹੀ ਲਗਾਤਾਰ ਬਰਸਾਤ ਅਤੇ ਫਟ ਰਹੇ ਬੱਦਲਾਂ ਦਾ ਅਸਰ ਮੈਦਾਨੀ ਇਲਾਕੇ ਦੇ ਵਿੱਚ ਦਿਖਦਾ ਹੋਇਆ ਨਜ਼ਰ ਆ ਰਿਹਾ ਹੈ। ਐਕਸੀਅਨ ਗਗਨ ਨੇ ਕਿਹਾ ਕਿ ਰਾਵੀ ਦਰਿਆ ਦੇ ਉੱਪਰ ਬਣੇ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 522 ਮੀਟਰ ਤੱਕ ਪੁੱਜ ਚੁੱਕਿਆ ਹੈ। ਖਤਰੇ ਦਾ ਨਿਸ਼ਾਨ 527 ਮੀਟਰ ਹੈ ਫਿਲਹਾਲ ਪੰਜ ਮੀਟਰ ਖਤਰੇ ਦੇ ਨਿਸ਼ਾਨ ਤੋਂ ਪਾਣੀ ਦੂਰ ਹੈ, ਜਿਸ ਦੇ ਚਲਦੇ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਥਿਤੀ ਪੂਰੀ ਕੰਟਰੋਲ ਦੇ ਵਿੱਚ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਫਿਰ ਖਤਰਾ ਬਣ ਸਕਦਾ ਹੈ ਪਰ ਫਿਲਹਾਲ ਸਥਿਤੀ ਕੰਟਰੋਲ ਦੇ ਵਿੱਚ ਹੈ। </p>