<p>ਬਠਿੰਡਾ: ਥਾਣਾ ਸੰਗਤ ਅਧੀਨ ਆਉਂਦੇ ਪਿੰਡ ਪੱਕਾ ਕਲਾਂ ਵਿਖੇ ਘਰੇਲੂ ਕਲੇਸ਼ ਦੇ ਚਲਦਿਆਂ ਪਤੀ ਵੱਲੋਂ ਪਤਨੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਅੱਜ ਮੁਲਜ਼ਮ ਜਗਸੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ ਕਤਲ ਦੌਰਾਨ ਵਰਤਿਆ ਗਿਆ ਅਸਲਾ ਅਤੇ ਚੱਲੇ ਹੋਏ ਕਾਰਤੂਸ ਵੀ ਬਰਾਮਦ ਕੀਤੇ ਗਏ। ਐੱਸਪੀ ਜਸਮੀਤ ਸਿੰਘ ਮੁਤਾਬਿਕ ਜਾਂਚ ਤੋਂ ਬਾਅਦ ਕਤਲ ਦਾ ਅਸਲ ਕਾਰਣ ਘਰੇਲੂ ਕਲੇਸ਼ ਸਾਹਮਣੇ ਆਇਆ ਹੈ। ਪਤੀ ਪਤਨੀ ਵਿਚਕਾਰ ਪਹਿਲਾਂ ਵੀ ਝਗੜੇ ਰਹਿੰਦੇ ਸਨ ਅਤੇ ਝਗੜਿਆਂ ਨੂੰ ਹੱਲ ਕਰਨ ਲਈ ਪੰਚਾਇਤਾਂ ਵੀ ਹੋ ਚੁੱਕੀਆਂ ਸਨ। ਮ੍ਰਿਤਕ ਮਹਿਲਾ ਦੇ ਭਰਾ ਨੇ ਜੋ ਬਿਆਨ ਦਰਜ ਕਰਵਾਏ ਹਨ ਉਸ ਦੇ ਅਧਾਰ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। <br> </p>