Surprise Me!

ਔਰਤਾਂ ਦੇ ਗੈਂਗ ਨੇ ਚੋਰੀ ਕੀਤੀ ਸਕੂਟਰੀ, ਦੇਖੋ ਸੀਸੀਟੀਵੀ

2025-08-21 5 Dailymotion

<p>ਕਪੂਰਥਲਾ: ਸੁਲਤਾਨਪੁਰ ਲੋਧੀ ਵਿੱਚ ਪੈਂਦੇ ਮੁਹੱਲਾ ਕੁਰਲਾ ਦੇ ਇੱਕ ਘਰ ਬਾਹਰੋਂ ਔਰਤ ਨੇ ਐਕਟਿਵਾ ਸਕੂਟਰੀ ਦਾ ਲੋਕ ਤੋੜ ਕੇ ਉਸ ਨੂੰ ਚੋਰੀ ਕਰ ਲਿਆ। ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਦੀਪਕ ਕੁਮਾਰ ਨੇ ਦੱਸਿਆ ਕਿ ਘਰ ਦੇ ਬਾਹਰ ਖੜ੍ਹੀ ਸਕੂਟੀ ਦਾ ਲੋਕ ਤੋੜ ਕੇ ਮਹਿਲਾ ਨੇ ਉਸ ਨੂੰ ਚੋਰੀ ਕਰ ਲਿਆ। ਇਸ ਤੋਂ ਬਾਅਦ ਹੋਰ ਮਹਿਲਾਵਾਂ ਚੋਰੀ ਕੀਤੀ ਸਕੂਟੀ ਲੈਕੇ ਜਾਂਦੀਆਂ ਸੀਸੀਟੀਵੀ ਤਸਵੀਰਾਂ ਵਿੱਚ ਵਿਖਾਈ ਦੇ ਰਹੀਆਂ ਹਨ। ਮੁਲਜ਼ਮ ਮਹਿਲਾ ਤੋਂ ਸਕੂਟਰੀ ਸਟਾਰਟ ਨਹੀਂ ਹੋਈ ਪਰ ਉਹ ਕਰੀਬ ਤਿੰਨ ਕਿਲੋਮੀਟਰ ਸਕੂਟਰੀ ਨੂੰ ਪੈਦਲ ਰੇਹੜ ਕੇ ਲੈ ਗਈ। ਇੰਸਪੈਕਟਰ ਸੋਨਮਦੀਪ ਕੌਰ ਨੇ ਕਿਹਾ ਕਿ ਜਲਦ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਮਹਿਲਾ ਨੂੰ ਕਾਬੂ ਕਰ ਲਿਆ ਜਾਵੇਗਾ। </p>

Buy Now on CodeCanyon