Surprise Me!

ਨਹਿਰ ਵਿੱਚੋਂ ਮਿਲੀ 12 ਸਾਲ ਦੇ ਮਾਸੂਮ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ

2025-08-21 3 Dailymotion

<p>ਤਰਨ ਤਾਰਨ : ਕੁਝ ਦਿਨ ਪਹਿਲਾਂ ਪਿੰਡ ਭਰੋਵਾਲ ਦੇ ਥਾਣਾ ਗੋਇੰਦਵਾਲ ਸਾਹਿਬ ਤੋਂ ਲਾਪਤਾ ਹੋਏ 12 ਸਾਲ ਦੇ ਬੱਚੇ ਗੁਰਮਾਨਦੀਪ ਸਿੰਘ ਦੀ ਅੱਜ ਪਿੰਡ ਦੀ ਨਹਿਰ ਵਿੱਚੋਂ ਲਾਸ਼ ਮਿਲੀ ਹੈ। ਪੁਲਿਸ ਅਧਿਕਾਰੀਆਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 'ਗੁਰਮਨ ਆਪਣੇ ਦੋਸਤਾਂ ਨਾਲ ਖੇਡਣ ਗਿਆ ਸੀ ਪਰ ਘਰ ਵਾਪਿਸ ਨਹੀਂ ਆਇਆ, ਜਿਸ ਤੋਂ ਬਾਅਦ ਉਸ ਦੀ ਭਾਲ ਕੀਤੀ ਜਾਣ ਲੱਗੀ। ਕਈ ਦਿਨ ਬਾਅਦ ਵੀ ਬੱਚਾ ਨਾ ਮਿਲਿਆ ਤਾਂ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਉਸ ਦੇ ਦੋਸਤਾਂ ਤੋਂ ਪੁੱਛਗਿੱਛ। ਜਿਸ ਤੋਂ ਬਾਅਦ ਬੱਚਿਆਂ ਨੇ ਦੱਸਿਆ ਕਿ ਉਹ ਨਹਾਉਂਦਾ ਹੋਇਆ ਨਹਿਰ ਵਿੱਚ ਡਿੱਗ ਗਿਆ ਸੀ। ਅਸੀਂ ਡਰ ਗਏ ਸੀ ਜਿਸ ਕਾਰਨ ਅਸੀਂ ਇਸ ਬਾਰੇ ਕਿਸੇ ਨੂੰ ਵੀ ਨਹੀਂ ਦੱਸਿਆ। ਦੱਸਿਆ ਜਾ ਰਿਹਾ ਕਿ ਬੱਚੇ ਦੇ ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਹੁਣ ਪਰਿਵਾਰ 'ਚ ਉਸਦੀ ਮਾਂ ਅਤੇ 2 ਭੈਣਾਂ ਬਚੀਆਂ ਹਨ। ਬੱਚੇ ਦੇ ਮਾਮੇ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। </p>

Buy Now on CodeCanyon