<p>ਅੰਮ੍ਰਿਤਸਰ:- ਅੰਮ੍ਰਿਤਸਰ ਦੇ ਪੁਲਿਸ ਚੌਂਕੀ ਫੈਜਪੁਰਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਚਿੱਟੇ ਦੇ ਕੇਸ ਵਿਚ ਫੜ੍ਹੇ ਨੌਜਵਾਨ ਦੀ ਪੁਲਿਸ ਚੌਂਕੀ ਵਿਚ ਮੌਤ ਹੋਣ ਨਾਲ ਪਰਿਵਾਰਿਕ ਮੈਂਬਰਾ ਵੱਲੋ ਰੋਸ਼ ਪ੍ਰਦਰਸ਼ਨ ਕਰਕੇ ਧਰਨਾ ਲਾਇਆ ਗਿਆ ਹੈ। ਪਰਿਵਾਰਿਕ ਮੈਂਬਰਾਂ ਵੱਲੋਂ ਅਤੇ ਪੁਲਿਸ ਤੇ ਨੌਜਵਾਨ ਦੀ ਕੁੱਟਮਾਰ ਕਰਨ ਨਾਲ ਹੋਈ ਮੌਤ ਦੇ ਇਲਜ਼ਾਮ ਲਗਾਏ ਹਨ। ਇਸ ਸੰਬਧੀ ਗੱਲਬਾਤ ਕਰਦਿਆਂ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕਿਸੇ ਵੀ ਚਿੱਟੇ ਦੇ ਕਾਰੋਬਾਰ ਵਿਚ ਸਮੂਲਿਅਤ ਨਹੀ ਸੀ ਪਰ ਪੁਲਿਸ ਵੱਲੋਂ ਜਾਣ-ਬੁੱਝ ਕੇ ਘਰੋਂ ਚੁੱਕ ਉਸ ਦੀ ਚੌਂਕੀ ਵਿਚ ਕੁੱਟਮਾਰ ਕੀਤੀ ਗਈ ਅਤੇ ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸਾਡੇ ਵੱਲੋ ਰੋਸ਼ ਪ੍ਰਦਰਸ਼ਨ ਕਰਦਿਆ ਧਰਨਾ ਲਾ ਪੁਲਿਸ ਦੇ ਆਲਾ ਅਧਿਕਾਰੀਆ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਦੋਸ਼ੀ ਪੁਲਿਸ ਅਧਿਕਾਰੀ ਉੱਪਰ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਏਸੀਪੀ ਰਿਸ਼ਭ ਭੋਲਾ ਨੇ ਦੱਸਿਆ ਕਿ ਇਕ ਨੌਜਵਾਨ ਦੀ ਪੁਲਿਸ ਚੌਂਕੀ ਵਿਚ ਤਬੀਅਤ ਖਰਾਬ ਹੋਣ ਤੇ ਉਸਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਸਦੀ ਮੌਤ ਹੋ ਗਈ ਹੈ। ਜਿਸ ਦੇ ਪਰਿਵਾਰ ਵੱਲੋਂ ਲਗਵਾਏ ਧਰਨੇ ਸੰਬਧੀ ਪਰਿਵਾਰ ਨੂੰ ਨਿਰਪੱਖ ਜਾਂਚ ਦਾ ਭਰੋਸਾ ਦੇ ਧਰਨਾ ਚੁੱਕਿਆ ਗਿਆ ਹੈ। </p>