<p>ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਮਲੋਟ ਰੋਡ ’ਤੇ ਸਥਿਤ ਪਿੰਡ ਰੁਪਾਣਾ ਤੋਂ ਸੋਥਾ ਰੋਡ ’ਤੇ ਇੱਕ ਵਾਰ ਫਿਰ ਤੋਂ ਬੱਸ ਹਾਦਸਾਗ੍ਰਸਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਇਹ ਬੱਸ ਬਾਅਦ ਦੁਪਹਿਰ ਕਰੀਬ 12:30 ਵਜੇ ਗਿੱਦੜਬਾਹਾ ਤੋਂ ਵਾਇਆ ਸੋਥਾ ਹੁੰਦੀ ਹੋਈ ਸ੍ਰੀ ਮੁਕਤਸਰ ਸਾਹਿਬ ਨੂੰ ਜਾ ਰਹੀ, ਅਤੇ ਜਦੋਂ ਇਹ ਪਿੰਡ ਸੋਥਾ ਤੇ ਰੁਪਾਣਾ ਦੇ ਵਿਚਾਰ ਪਹੁੰਚੀ ਤਾਂ ਟਰੈਕਟਰ ਟਰਾਲੀ ਨੂੰ ਕਰਾਸ ਕਰਨ ਸਮੇਂ ਉਕਤ ਬੱਸ ਚਾਲਕ ਬਾਰਿਸ਼ ਦੇ ਚੱਲਦਿਆ ਸੜਕ ਦੀਆਂ ਸਾਇਡਾਂ ਗਿੱਲੀਆਂ ਹੋਣ ਕਾਰਨ ਸੰਤੁਲਨ ਖੋਹ ਬੈਠਾ ਅਤੇ ਸਵਾਰੀਆਂ ਨਾਲ ਭਰੀ ਬੱਸ ਨਾਲ ਲੱਗਦੇ ਖੇਤਾਂ ’ਚ ਜਾ ਪਲਟ ਗਈ। ਜਿਸ ਤੋਂ ਬਾਅਦ ਹੜ-ਬੜੀ ਮੱਚ ਗਈ ਅਤੇ ਖੇਤਾਂ ਵਿੱਚ ਕੰਮ ਕਰਦੇ ਤੇ ਰਾਹਗੀਰਾਂ ਨੇ ਤੁਰੰਤ ਬਚਾਅ ਕਾਰਜ਼ ਸੁਰੂ ਕਰਦਿਆਂ ਸਵਾਰੀਆਂ ਨੂੰ ਬੱਸ ’ਚੋਂ ਬਾਹਰ ਕੱਢਿਆ। ਜਾਣਕਾਰੀ ਮੁਤਾਬਕ ਇਸ ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਡਰਾਇਵਰ-ਕੰਡਕਟਰ ਸਮੇਤ 3 ਦੇ ਕਰੀਬ ਸਵਾਰੀਆਂ ਮਾਲੂਮੀ ਜਖ਼ਮੀ ਹੋਈਆਂ ਹਨ। </p>