<p>ਫਿਰੋਜ਼ਪੁਰ: ਬੀਤੇ ਕੁਝ ਦਿਨਾਂ ਤੋਂ ਪੰਜਾਬ ਵਿਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਸੂਬੇ ਦੇ ਸੈਂਕੜੇ ਹੀ ਪਿੰਡ ਇਸ ਦੀ ਚਪੇਟ 'ਚ ਆਏ ਹਨ ਤੇ ਲੋਕ ਘਰਾਂ ਤੋਂ ਬੇਘਰ ਹੋ ਗਏ। ਇਥੋਂ ਤੱਕ ਕਿ ਲੋਕਾਂ ਨੂੰ ਆਪਣੇ ਬੇਜ਼ੁਬਾਨ ਪਸ਼ੂਆਂ ਤੇ ਜਾਨਵਰਾਂ ਨਾਲ ਘਰ ਖਾਲੀ ਕਰਕੇ ਸੁੱਕੇ ਥਾਵਾਂ 'ਤੇ ਆਉਣਾ ਪਿਆ ਅਤੇ ਖੁੱਲ੍ਹੇ ਅਸਮਾਨ ਹੇਠ ਰਾਤਾਂ ਕੱਟਣ ਲਈ ਮਜ਼ਬੂਰ ਹਨ। ਪਾਕਿਸਤਾਨ ਤੋਂ ਆ ਰਿਹਾ ਸਤਲੁਜ ਦਾ ਪਾਣੀ ਹੁਸੈਨੀਵਾਲਾ ਸਰਹੱਦ ਦੀ ਸਾਂਝੀ ਚੈੱਕ ਪੋਸਟ ਤੱਕ ਪਹੁੰਚ ਗਿਆ ਹੈ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਹੁਸੈਨੀਵਾਲਾ ਸਰਹੱਦ ਦਾ ਨਿਰੀਖਣ ਕੀਤਾ ਹੈ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਬੀਐਸਐਫ ਨੇ ਕੁਝ ਦਿਨਾਂ ਲਈ ਸੈਲਾਨੀਆਂ ਲਈ ਬੀਟਿੰਗ ਰਿਟਰੀਟ ਸੈਰੇਮਨੀ ਬੰਦ ਕਰ ਦਿੱਤੀ ਹੈ। </p>