<p>ਕਪੂਰਥਲਾ: ਜ਼ਿਲ੍ਹਾ ਕਪੂਰਥਲਾ ਦੇ ਲਗਭਗ 123 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ। ਸੁਲਤਾਨਪੁਰ ਲੋਧੀ ਦੇ ਆਖਰੀ ਪਿੰਡ ਮੰਡ ਇੰਦਰਪੁਰ ਨੂੰ ਰਾਵੀ ਅਤੇ ਬਿਆਸ ਦੋਵਾਂ ਦਰਿਆਵਾਂ ਦੀ ਵੱਡੀ ਮਾਰ ਪੈ ਰਹੀ ਹੈ। ਪਹਿਲਾਂ ਪਿੰਡ ਆਹਲੀ ਕਲਾਂ ਤੋਂ ਆਰਜੀ ਬੰਨ੍ਹ ਟੁੱਟਣ ਤੋਂ ਬਾਅਦ ਇੱਥੇ ਫਸਲਾਂ ਵਿੱਚ ਪਾਣੀ ਭਰ ਗਿਆ ਸੀ ਅਤੇ ਹੁਣ ਸਤਲੁਜ ਦਰਿਆ ਦਾ ਇੱਕ ਹੋਰ ਬੰਨ੍ਹ ਟੁੱਟਣ ਤੋਂ ਬਾਅਦ ਇਸ ਇਲਾਕੇ ਨੂੰ ਦੋਹਰੀ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਉਨ੍ਹਾਂ ਨੂੰ ਕੋਈ ਬਣਦੀ ਯੋਗ ਸਹਾਇਤਾ ਪ੍ਰਦਾਨ ਨਹੀਂ ਕੀਤੀ ਜਾ ਰਹੀ ਨਾ ਹੀ ਕੋਈ ਸਮਾਜ ਸੇਵੀ ਸੰਸਥਾ ਉਨ੍ਹਾਂ ਦੀ ਬਾਂਹ ਫੜ ਰਹੀ ਹੈ। ਸਾਡੇ ਹਲਾਤ ਹੁਣ ਹੋਰ ਵੀ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਸਤਲੁਜ ਦਰਿਆ ਤੋਂ ਟੁੱਟੇ ਆਰਜੀ ਬੰਨ੍ਹ ਕਾਰਨ ਸਾਡੀਆਂ ਫਸਲਾਂ ਅੰਦਰ ਹੋਰ ਪਾਣੀ ਭਰਨਾ ਸ਼ੁਰੂ ਹੋ ਗਿਆ। <br><br><br> </p>
