<p>ਮਾਨਸਾ: ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਸਰਦੂਲਗੜ੍ਹ ਘੱਗਰ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ। ਨਾਲ ਲੱਗਦੇ ਪਿੰਡਾਂ ਦੇ ਲੋਕਾਂ ਵੱਲੋਂ ਘੱਗਰ ਦੇ ਕਿਨਾਰਿਆਂ 'ਤੇ ਮਿੱਟੀ ਪਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ। ਅੱਜ ਸਵੇਰੇ ਪਿੰਡ ਫੂਸਮੰਡੀ ਵਿਖੇ ਜਿੱਥੇ 2023 ਦੇ ਵਿੱਚ ਬੰਨ੍ਹ ਟੁੱਟਿਆ ਸੀ ਉਸ ਜਗ੍ਹਾ ਤੋਂ ਪਾਣੀ ਲੀਕ ਹੋ ਗਿਆ। ਜਿਸ ਕਾਰਨ ਪਾਣੀ ਫਸਲਾਂ ਵਿੱਚ ਜਾਣ ਲੱਗਾ। ਮੌਕੇ 'ਤੇ ਪਤਾ ਚੱਲਦਿਆ ਬੰਦ ਕਰ ਲਿਆ ਗਿਆ ਹੈ। ਘੱਗਰ ਦੇ ਉੱਪਰ ਕਿਨਾਰਿਆਂ ਨੂੰ ਮਜ਼ਬਤ ਕਰ ਰਹੇ ਕਿਸਾਨਾਂ ਨੇ ਦੱਸਿਆ ਕਿ ਘੱਗਰ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਜਿਸ ਕਾਰਨ ਪਿੱਛੇ ਵੀ ਪਾਣੀ ਖਤਰੇ ਦੇ ਨਿਸ਼ਾਨ 'ਤੇ ਚੱਲ ਰਿਹਾ ਹੈ।</p>