<p>ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਖੇਤਰਾਂ ਅੰਦਰ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਨੇ ਦਸਤਕ ਦਿੱਤੀ ਹੋਈ ਹੈ। ਜਿਸ ਦੇ ਚੱਲਦੇ ਇਨਸਾਨਾਂ ਦੇ ਨਾਲ ਇੱਥੇ ਪਸ਼ੂ ਅਤੇ ਪੰਛੀਆਂ, ਜਾਨਵਰਾਂ ਦੇ ਨਾਲ ਰੁੱਖ ਵੀ ਪ੍ਰਭਾਵਿਤ ਹੁੰਦੇ ਵਿਖਾਈ ਦੇ ਰਹੇ ਹਨ ਅਤੇ ਪਿਛਲੇ ਕਈ ਦਿਨਾਂ ਤੋਂ ਦਰਿਆਂ ਦੇ ਇੱਕ ਕਿਨਾਰੇ ਤੋਂ ਪਾੜ ਪੈਣ ਲਈ ਪਾਣੀ ਹੌਲੀ-ਹੌਲੀ ਰਿਸਦਾ ਜਾ ਰਿਹਾ ਹੈ। ਉਥੇ ਹੀ ਪੰਜਾਬ ਭਰ ਦੀਆਂ ਸੰਸਥਾਵਾਂ, ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਤਲੁਜ ਦਰਿਆ ਦੇ ਕਿਨਾਰੇ ਨੂੰ ਮਜ਼ਬੂਤ ਕਰਨ ਲਈ ਕਾਰਜ ਕੀਤੇ ਜਾ ਰਹੇ ਹਨ। ਸਥਾਨਕ ਲੋਕਾਂ ਮੁਤਾਬਿਕ 'ਮੰਤਰੀ ਆਉਂਦੇ ਹਨ ਅਤੇ ਮਹਿਜ਼ ਤਸਵੀਰਾਂ ਖਿਚਵਾ ਕੇ ਚਲੇ ਜਾਂਦੇ ਹਨ ਪਰ ਲੋਕਾਂ ਦੀ ਮਦਦ ਕੋਈ ਨਹੀਂ ਕਰਦਾ। ਇਥੋਂ ਤੱਕ ਕਿ ਕਈ ਘੰਟਿਆਂ ਤੱਕ ਰਾਹਤ ਕਾਰਜ ਵੀ ਥਮ ਜਾਂਦੇ ਹਨ।' ਦੱਸਣਯੋਗ ਹੈ ਕਿ ਹੜ੍ਹ ਪੀੜਤਾਂ ਮਦਦ ਲਈ ਲੋਕ ਆਪ ਮੁਹਰੇ ਲਗੇ ਹੋਏ ਹਨ ਤਾਂ ਜੋ ਇੱਕ ਦਰਿਆ ਦੇ ਕਿਨਾਰੇ ਨੂੰ ਮਜ਼ਬੂਤ ਕੀਤਾ ਜਾ ਸਕੇ। ਇਸ ਸਬੰਧੀ ਸਤਲੁੱਜ ਦਰਿਆ ਦੇ ਇੱਕ ਕਿਨਾਰੇ ਨੂੰ ਬੰਨਣ ਲਈ ਲਗੇ ਲੋਕਾਂ ਕਿਹਾ ਕਿ ਅਗਰ ਇਹ ਕਿਨਾਰਾਂ ਟੂੱਟਦਾ ਹੈ ਤਾਂ ਦਰਿਆ ਤੋਂ ਚੱੜਦੇ ਵਾਲੇ ਪਾਸੇ ਸੈਂਕੜੇ ਕਿਸਾਨਾਂ ਦਾ ਨੁਕਸਾਨ ਹੋ ਜਾਵੇਗਾ ਅਤੇ ਬਹੁਤ ਜ਼ਿਆਦਾ ਪਿੰਡ ਤਬਾਹ ਹੋ ਜਾਣਗੇ। ਇਸ ਨਾਲ ਫਾਜ਼ਿਲਕਾ ਸ਼ਹਿਰ ਅੰਦਰ ਵੀ ਪਾਣੀ ਵੜ ਸਕਦਾ ਹੈ। ਇਸ ਲਈ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜਲਦ ਤੋਂ ਜਲਦ ਲੋਕਾਂ ਦੀ ਮਦਦ ਕੀਤੀ ਜਾਵੇ। </p>