<p>ਅੰਮ੍ਰਿਤਸਰ: ਸ਼ਹਿਰ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ 9 ਬਟਾਲਿਅਨ ਦੇ ਦਫ਼ਤਰ ਸਾਹਮਣੇ ਬਣੀ ਪਾਰਕਿੰਗ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਲਾਸ਼ ਬਰਾਮਦ ਹੋਈ, ਜਿਸ ਦੇ ਸਰੀਰ ਵਿੱਚ ਗੋਲੀ ਵੱਜੀ ਹੋਈ ਹੈ। ਮ੍ਰਿਤਕ ਦੀ ਪਛਾਣ ਕਾਂਸਟੇਬਲ ਗੁਰਕੀਰਤ ਸਿੰਘ ਵਜੋਂ ਹੋਈ ਹੈ, ਜੋ ਕਿ 2018 ਵਿੱਚ ਪੁਲਿਸ ਵਿਭਾਗ ਵਿੱਚ ਭਰਤੀ ਹੋਇਆ ਸੀ ਅਤੇ 9 ਬਟਾਲਿਅਨ ਵਿੱਚ ਸੇਵਾ ਕਰ ਰਿਹਾ ਸੀ। ਗੁਰਕੀਰਤ ਗੁਰਦਾਸਪੁਰ ਜ਼ਿਲ੍ਹੇ ਦੇ ਉਮਰਾਵਾਲ ਪਿੰਡ ਦਾ ਰਹਿਣ ਵਾਲਾ ਸੀ। ਏਸੀਪੀ ਡਾ. ਸ਼ੀਤਲ ਸਿੰਘ ਅਨੁਸਾਰ ਗੁਰਕੀਰਤ ਸਿੰਘ ਨੂੰ ਪਿਛਲੇ ਦਿਨੀਂ ਅਮਰਨਾਥ ਯਾਤਰਾ ਦੌਰਾਨ ਲਾਅ ਐਂਡ ਆਰਡਰ ਡਿਊਟੀ ਲਈ ਪਠਾਨਕੋਟ ਭੇਜਿਆ ਗਿਆ ਸੀ। ਮੌਤ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।</p>
