Surprise Me!

ਨਸ਼ੇ ਦਾ ਕਾਰੋਬਾਰ ਕਰਨ ਲੱਗੇ ਪੜ੍ਹੇ ਲਿਖੇ ਨੌਜਵਾਨ, 4 ਗ੍ਰਿਫਤਾਰ

2025-09-11 1 Dailymotion

<p>ਬਠਿੰਡਾ: ਨਸ਼ਿਆਂ ਖਿਲਾਫ ਵੱਡੀ ਗਈ ਮੁਹਿੰਮ ਵਿੱਚ ਬਠਿੰਡਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਚਾਰ ਮੈਂਬਰੀ ਨਸ਼ਾ ਤਸਕਰ ਗਿਰੋਹ ਨੂੰ 200 ਕਿਲੋ ਭੁੱਕੀ ਸਣੇ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਐਸਪੀਡੀ ਜਸਮੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਦੋ ਟੀਮ ਵੱਲੋਂ ਭੁੱਚੋ ਏਰੀਏ ਵਿੱਚ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਕਾਰ ਵਿੱਚ ਸਵਾਰ ਚਾਰ ਨੌਜਵਾਨ ਨੂੰ ਜਦੋਂ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਤਾਂ ਇਨ੍ਹਾਂ ਕੋਲੋਂ 200 ਕਿਲੋ ਭੁੱਕੀ ਚੁਰਾ ਪੋਸਤ ਬਰਾਮਦ ਹੋਈ। ਨੌਜਵਾਨਾਂ ਦੀ ਪਹਿਚਾਣ ਹਰਿਆਣਾ ਦੇ ਰਹਿਣ ਵਾਲੇ ਜਤਿੰਦਰ ਸਿੰਘ ਵਾਸੀ ਜੀਂਦ ਵਿਨੋਦ ਕੁਮਾਰ ਵਾਸੀ ਹਿਸਾਰ ਜੋਗਿੰਦਰ ਸਿੰਘ ਵਾਸੀ ਜੀਂਦ ਅਤੇ ਰਾਮ ਜਨ ਸ਼ਾਹ ਵਾਸੀ ਜ਼ਿਲ੍ਹਾ ਸਿਰਮੌਰ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਵਿੱਚੋਂ ਜਤਿੰਦਰ ਸਿੰਘ ਐਮਐਸਸੀ ਅਤੇ ਵਿਨੋਦ ਕੁਮਾਰ ਵੱਲੋਂ ਗ੍ਰੈਜੂਏਸ਼ਨ ਕੀਤੀ ਹੋਈ ਹੈ। ਫਿਲਹਾਲ ਇਨ੍ਹਾਂ ਨੌਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਡੁੰਘਾਈ ਨਾਲ ਪੁੱਛਕਿਛ ਕੀਤੀ ਜਾਵੇਗੀ ਤਾਂ ਜੋ ਇਹ ਗੱਲ ਸਾਹਮਣੇ ਆ ਸਕੇ। ਕਿ ਇਹ ਨੌਜਵਾਨ 200 ਕਿਲੋ ਭੁੱਕੀ ਬਠਿੰਡਾ ਵਿੱਚ ਕਿਸ ਨੂੰ ਦੇਣ ਆਏ ਸਨ ਅਤੇ ਨਾਲ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਹਨ।</p>

Buy Now on CodeCanyon