<p>ਪਠਾਨਕੋਟ : ਜਿੱਥੇ ਹੜ੍ਹਾਂ 'ਚ ਲੋਕਾਂ ਦੇ ਜੀਵ-ਜੰਤ ਅਤੇ ਘਰ ਬਰਬਾਦ ਹੋ ਗਏ ਅਤੇ ਸਰਕਾਰ ਵੱਲੋਂ ਮਦਦ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਪਠਾਨਕੋਟ ਦੇ ਕਿਸਾਨ ਸੁਦੇਸ਼ ਕੁਮਾਰ ਬਲਦਾਂ ਨਾਲ ਹਲ ਵਾਹ ਰਹੇ ਹਨ। ਈਟੀਵੀ ਭਾਰਤ ਨਾਲ ਗੱਲ ਕਰਦਿਆਂ ਪੀੜਤ ਕਿਸਾਨ ਨੇ ਆਪਣੀ ਹੱਡ ਬੀਤੀ ਸੁਣਾਈ ਅਤੇ ਕਿਹਾ ਕਿ<i> 'ਹੜ੍ਹ ਵਿੱਚ ਸਾਡਾ ਸਾਰੇ ਕੁਝ ਤਬਾਹ ਹੋ ਗਿਆ ਹੈ। ਕਿਸੇ ਨੇ ਸਾਨੂੰ ਮਦਦ ਨਹੀਂ ਕੀਤੀ। ਨਾ ਹੀ ਸਰਪੰਚ ਅਤੇ ਨਾ ਹੀ ਸਰਕਾਰ ਨੇ ਰਾਸ਼ਨ ਪਾਣੀ ਜਾਂ ਕਿਸੇ ਹੋਰ ਤਰ੍ਹਾਂ ਦੀ ਮਦਦ ਕੀਤੀ। ਸਾਡੀਆਂ ਬੱਕਰੀਆਂ ਭੁੱਖ ਨਾਲ ਮਰ ਰਹੀਆਂ ਹਨ। ਸਾਡੇ ਘਰ ਖਾਣ ਨੂੰ ਦਾਣਾ ਨਹੀਂ। ਸਾਡੇ ਕੋਲ ਟਰੈਕਟਰ ਆਦਿ ਨਾ ਹੋਣ ਕਰਕੇ ਅਸੀਂ ਬਲਦਾਂ ਨਾਲ ਖੇਤੀ ਕਰਕੇ ਗੁਜ਼ਾਰਾ ਕਰ ਰਹੇ ਹਾਂ ਕਿਉਂਕਿ ਸਾਨੁੰ ਉਮੀਦ ਨਹੀਂ ਹੈ ਕਿ ਸਾਨੁੰ ਬਣਦੀ ਮਦਦ ਮਿਲੇਗੀ। ਇਸ ਲਈ ਆਪ ਹੀ ਹਿੰਮਤ ਕਰਨੀ ਪੈ ਰਹੀ ਹੈ।' </i>ਜ਼ਿਕਰਯੋਗ ਹੈ ਕਿ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਵਿਖੇ ਜਿੱਥੇ ਇੱਕ ਕਿਸਾਨ ਵੱਲੋਂ ਖੇਤਾਂ 'ਚ ਹਲ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਬਲਦਾਂ ਨਾਲ ਹੀ ਲੋਕਾਂ ਦੇ ਖੇਤ ਵਾਹ ਕੇ ਫਿਰ ਪੈਰਾਂ 'ਤੇ ਆਉਣ ਦੀ ਕੋਸ਼ਿਸ਼ ਕਰ ਕੀਤੀ ਜਾ ਰਹੀ ਹੈ ਜੋ ਕਿ ਹੋਰਨਾਂ ਲਈ ਮਿਸਾਲ ਹੈ ਕਿ ਮਾੜੇ ਹਲਾਤਾਂ ਵਿੱਚ ਵੀ ਹਾਰ ਨਹੀਂ ਮੰਣਨੀ ਚਾਹੀਦੀ।</p>