<p>ਫਤਿਹਗੜ੍ਹ ਸਾਹਿਬ: ਬਾਬਾ ਰੋਡੂ ਸ਼ਾਹ ਦੀ ਯਾਦ ਵਿਚ 73ਵਾਂ ਖੇਡ ਮੇਲਾ ਪਿੰਡ ਅਨੰਦਪੁਰ ਕਲੋੜ ਨਗਰ ਪੰਚਾਇਤ ਵੱਲੋਂ ਹਲਕਾ ਬੱਸੀ ਪਠਾਣਾ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ ਕਬੱਡੀ ਮੇਲਾ ਕਰਵਾਇਆ ਗਿਆ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਕਬੱਡੀ ਕੱਪ ਵਿੱਚ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਕਿ ਸਾਡੇ ਵਿਰਾਸਤੀ ਮੇਲੇ ਸਾਡੇ ਪਿੰਡਾਂ ਦੀ ਸ਼ਾਨ ਹਨ। ਅਕਾਲੀ ਦਲ ਦੀ ਸਰਕਾਰ ਸਮੇਂ ਪਿੰਡਾਂ ਵਿੱਚ ਵੱਖ-ਵੱਖ ਖੇਡ ਮੁਕਾਬਲਿਆਂ ਦੇ ਨਾਲ-ਨਾਲ ਕਬੱਡੀ ਕੱਪ ਕਰਵਾਏ ਗਏ ਸਨ ਤੇ ਕਬੱਡੀ ਨੂੰ ਵਰਲਡ ਲੈਵਲ ਤੱਕ ਲਿਜਾਇਆ ਗਿਆ ਸੀ। ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀਆਂ ਕਈ ਵਿਰਾਸਤੀ ਖੇਡਾਂ ਬੰਦ ਕਰਕੇ ਜਿੱਥੇ ਨੌਜਵਾਨਾਂ ਨੂੰ ਖੇਡਾਂ ਤੋਂ ਦੂਰ ਕੀਤਾ ਹੈ। ਉੱਥੇ ਹੀ ਖਿਡਾਰੀਆਂ ਨਾਲ ਵੱਡਾ ਧੋਖਾ ਕੀਤਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਂਦਿਆਂ ਹੀ ਵਿਸ਼ਵ ਪੱਧਰ 'ਤੇ ਕਬੱਡੀ ਕੱਪ ਕਰਵਾਇਆ ਜਾਵੇਗਾ।</p>