ਕਪੂਰਥਲਾ: ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਖੁਦ ਕਪੂਰਥਲਾ ਸ਼ਹਿਰ ਦੇ ਕੂੜੇ ਦੀ ਸਫਾਈ ਦਾ ਪ੍ਰਬੰਧ ਕਰਨਗੇ ਕਿਉਂਕਿ ਨਗਰ ਨਿਗਮ ਪ੍ਰਸ਼ਾਸਨ ਅਤੇ ਸਰਕਾਰ ਇਸ ਵਿੱਚ ਅਸਫਲ ਰਹੀ ਹੈ। ਉਹ ਹਰ ਮਹੀਨੇ ਮਜ਼ਦੂਰੀ ਅਤੇ ਮਸ਼ੀਨਰੀ ਲਈ ਲਗਭਗ 9 ਲੱਖ ਰੁਪਏ ਕਰਨਗੇ, ਜਿਸ ਲਈ ਸਾਰੇ ਕਾਂਗਰਸੀ ਕੌਂਸਲਰ ਅਤੇ ਉਹ ਖੁਦ ਆਪਣੀ ਮਹੀਨਾਵਾਰ ਤਨਖਾਹ ਦੇਣਗੇ। ਰਾਣਾ ਗੁਰਜੀਤ ਮੁਤਾਬਿਕ ਇਸ ਕੰਮ ਵਿੱਚ ਵਿਧਾਇਕ ਆਪਣੇ ਨਿੱਜੀ ਫੰਡ ਵਿੱਚੋਂ ਪੈਸੇ ਵੀ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਬੰਦੇ ਦਾ ਇਰਾਦਾ ਸਾਫ ਹੈ ਤਾਂ ਕੋਈ ਕੰਮ ਅਸੰਭਵ ਨਹੀਂ। ਪੰਜਾਬ ਸਰਕਾਰ ਦੀ ਨੀਯਤ ਸਾਫ ਨਾ ਹੋਣ ਕਾਰਣ ਹੀ ਸਾਰੇ ਕੰਮ ਉਲਝੇ ਪਏ ਹਨ ਪਰ ਅਸੀਂ ਆਪਣੇ ਸ਼ਹਿਰ ਅਤੇ ਜ਼ਿਲ੍ਹੇ ਨੂੰ ਸਾਫ ਸੁਥਰਾ ਖੁੱਦ ਬਣਾਵਾਂਗੇ।