<p>ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਪੱਤੋ ਵਿਖੇ ਇੱਕ ਪੁੱਤਰ ਨੇ ਬੇਰਹਮੀ ਨਾਲ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਕਤਲ ਦਾ ਕਾਰਨ ਸਿਰਫ਼ ਇੰਨਾ ਸੀ ਕਿ ਪੁੱਤਰ ਆਪਣੇ ਜਨਮਦਿਨ ‘ਤੇ ਪਿਤਾ ਤੋਂ 5 ਹਜ਼ਾਰ ਰੁਪਏ ਮੰਗ ਰਿਹਾ ਸੀ, ਪਰ ਪਿਤਾ ਉਸ ਨੂੰ 1 ਹਜ਼ਾਰ ਰੁਪਏ ਦੇ ਰਹੇ ਸਨ। ਇਸ ਦੌਰਾਨ ਗੁੱਸੇ ਵਿੱਚ ਆ ਕੇ ਪੁੱਤਰ ਨੇ ਕੈਂਚੀ ਨਾਲ ਵਾਰ ਕਰਕੇ ਪਿਤਾ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਪੌਤ ਨਿਵਾਸੀ ਪਰਮਜੀਤ ਸਿੰਘ (44) ਵਜੋਂ ਹੋਈ ਹੈ। ਥਾਣਾ ਬਡਾਲੀ ਆਲਾ ਸਿੰਘ ਦੇ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਸ ਦੇ ਪੁੱਤਰ ਵਰਿੰਦਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਹ ਮੌਕੇ ਤੋਂ ਫਰਾਰ ਹੋ ਗਿਆ ਸੀ ਅਤੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ।</p>