<p>ਸ੍ਰੀ ਫਤਿਹਗੜ੍ਹ ਸਾਹਿਬ : ਪੰਜਾਬ ਪੁਲਿਸ ਨੇ ਗੈਰਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਇੱਕ ਸਪਾ ਸੈਂਟਰ ਖਿਲਾਫ ਕਾਰਵਾਈ ਕਰਦਿਆਂ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਅੱਤੇਵਾਲੀ ਦੀ ਇੱਕ ਔਰਤ ਨੂੰ ਕਾਬੂ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਸੁਖਨਾਜ ਸਿੰਘ ਨੇ ਦੱਸਿਆ ਕਿ ਥਾਣਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਔਰਤ ਅੱਤੇਵਾਲ ਨਜ਼ਦੀਕ ਪਿਛਲੇ ਇੱਕ ਸਾਲ ਤੋਂ ਸਪਾ ਸੈਂਟਰ ਚਲਾ ਰਹੀ ਸੀ ਅਤੇ ਕਈ ਵਾਰ ਸ਼ਿਕਾਇਤਾਂ ਮਿਲੀਆਂ ਕਿ ਦੇਹ ਵਪਾਰ ਦਾ ਧੰਦਾ ਵੀ ਕਰਦੀ ਹੈ। ਇਸ ਸਬੰਧੀ ਕਾਰਵਾਈ ਕਰਦਿਆਂ ਔਰਤ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਵਿੱਚ ਔਰਤ ਦਾ ਪਤੀ ਵੀ ਸ਼ਾਮਲ ਹੈ ਜੋ ਕਿ ਫਿਲਹਾਲ ਪੁਲਿਸ ਦੀ ਗਿਰਫ਼ਤ 'ਚੋਂ ਬਾਹਰ ਹੈ। ਉਸ ਦੇ ਸਬੰਧੀ ਵੀ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਤੇ ਜਦਲ ਹੀ ਇਸ ਔਰਤ ਦੇ ਪਤੀ ਨੂੰ ਵੀ ਹਿਰਾਸਤ 'ਚ ਲਿਆ ਜਾਵੇਗਾ। ਇਸ ਦੇ ਨਾਲ ਹੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਸ ਜੋੜੇ ਖਿਲਾਫ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਕਿ ਨਹੀਂ। </p>