<p>ਫਿਰੋਜ਼ਪੁਰ ਏਐਨਟੀਐਫ ਵੱਲੋਂ ਸਰਹੱਦ ਪਾਰ ਤੋਂ ਤਸਕਰੀ ਕਰਕੇ ਮੰਗਵਾਈ ਕਰੀਬ 20 ਕਰੋੜ ਦੀ ਚਾਰ ਕਿਲੋ ਪੱਚੀ ਗ੍ਰਾਮ ਹੈਰੋਇਨ ਸਣੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਏਆਈਜੀ ਸੋਹਨ ਲਾਲ ਸੋਨੀ ਵੱਲੋਂ ਪੁਸ਼ਟੀ ਕੀਤੀ ਗਈ ਹੈ। ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਆਕਾਸ਼ਦੀਪ ਅਤੇ ਮਨਪ੍ਰੀਤ ਵਜੋਂ ਹੋਈ ਹੈ, ਜੋ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੇ ਪਿੰਡ ਮਨਸੂਰਵਾਲ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸਤਲੁਜ 'ਚ ਆਏ ਹੜ੍ਹ ਦੀ ਆੜ 'ਚ ਹੈਰੋਇਨ ਦੀ ਤਸਕਰੀ ਕਰਦੇ ਸਨ। ਇਸ ਦੇ ਨਾਲ ਹੀ ਏਆਈਜੀ ਨੇ ਦੱਸਿਆ ਕਿ ਮੁਲਜ਼ਮਾਂ 'ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਪਰ ਇਨ੍ਹਾਂ ਦੇ ਅਗਲੇ-ਪਿਛਲੇ ਲਿੰਕ ਖੰਗਾਲਣ 'ਚ ਫਿਰੋਜ਼ਪੁਰ ਏਐਨਟੀਐਫ ਜੁਟ ਗਈ ਹੈ।</p>