<p>ਹੁਸ਼ਿਆਰਪੁਰ: ਦਸੂਹਾ ਰੋਡ ਉੱਤੇ ਸਥਿਤ ਬਾਗਪੁਰ ਅੱਡੇ ਨਜ਼ਦੀਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਬਸ ਅਤੇ ਟਰੱਕ ਦੀ ਆਹੋਮ-ਸਾਹਮਣੇ ਜ਼ਬਰਦਸਤ ਟੱਕਰ ਹੋਈ। ਸਥਾਨਕਵਾਸੀਆਂ ਮੁਤਾਬਿਕ ਹਾਦਸੇ ਮਗਰੋਂ ਬਸ ਡਰਾਈਵਰ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਪਰ ਟਰੱਕ ਡਰਾਈਵਰ ਨੂੰ ਡੇਢ ਤੋਂ ਦੋ ਘੰਟੇ ਦੀ ਮਸ਼ੱਕਤ ਤੋਂ ਬਾਅਦ ਟਰੱਕ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ। ਟਰੱਕ ਚਾਲਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਦੋਂ ਕਿ ਬੱਸ ਵਿੱਚ ਮੌਜੂਦ ਸਵਾਰੀਆਂ ਸੁਰੱਖਿਅਤ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਤੇਜ਼ ਰਫਤਾਰ ਨਾਲ ਓਵਰਟੇਕ ਕਰ ਰਹੀ ਸੀ ਅਤੇ ਇਸ ਦੌਰਾਨ ਹੀ ਹਾਦਸਾ ਵਾਪਰ ਗਿਆ। </p>