<p>ਕਪੂਰਥਲਾ: ਸੁਲਤਾਨਪੁਰ ਲੋਧੀ ਦਾ ਇੱਕ ਵੱਡਾ ਹਿੱਸਾ ਹੜਾਂ ਦੀ ਮਾਰ ਹੇਠ ਆਇਆ। ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਰਕਬੇ ਪ੍ਰਭਾਵਿਤ ਹੋਏ। ਵੱਖ-ਵੱਖ ਸੂਬਿਆਂ ਤੋਂ ਹਰ ਧਰਮ ਦੇ ਲੋਕਾਂ ਵੱਲੋਂ ਹੜ੍ਹ ਪੀੜਤਾਂ ਦਾ ਸਹਿਯੋਗ ਕੀਤਾ ਗਿਆ। ਪਰ ਇਸ ਵਿਚਾਲੇ ਇੱਕ ਇਲਾਕਾ ਅਜਿਹਾ ਵੀ ਹੈ, ਜਿੱਥੇ ਅਜੇ ਤੱਕ ਕੋਈ ਵੀ ਸਮਾਜ ਸੇਵੀ ਸੰਸਥਾ ਵੱਲੋਂ ਪਹੁੰਚ ਕਰਕੇ ਮਦਦ ਦਾ ਹੱਥ ਅੱਗੇ ਨਹੀਂ ਵਧਾਇਆ ਗਿਆ। ਮੰਡ ਧੂੰਦਾ, ਚੌਧਰੀਵਾਲ, ਮਹੀਵਾਲ, ਖਿਜਰਪੁਰ ਆਦਿ ਦੇ ਕਿਸਾਨਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਹਜ਼ਾਰਾਂ ਏਕੜ ਫਸਲਾਂ ਦਰਿਆ ਬਿਆਸ ਦੀ ਭੇਂਟ ਚੜ੍ਹ ਕੇ ਬਰਬਾਦ ਹੋ ਚੁੱਕੀਆਂ ਹਨ। ਖੇਤਾਂ ਦੇ ਵਿੱਚ ਕਈ ਫੁੱਟ ਤੱਕ ਰੇਤ ਭਰ ਚੁੱਕੀ ਹੈ, ਉਹਨਾਂ ਨੂੰ ਹੁਣ ਕਣਕ ਬੀਜਣ ਦੀ ਵੀ ਆਸ ਨਹੀਂ ਹੈ ਕਿਉਂਕਿ ਅਜੇ ਤੱਕ ਆਰਜੀ ਬੰਨ੍ਹ ਦੀ ਮੁੜ ਉਸਾਰੀ ਲਈ ਸੇਵਾ ਸ਼ੁਰੂ ਨਹੀਂ ਹੋ ਸਕੀ ਹੈ। ਲਿਹਾਜ਼ਾ ਉਹਨਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਉਂਦੇ ਹੋਏ ਅਪੀਲ ਕੀਤੀ ਹੈ ਕਿ ਇਸ ਸੰਕਟ ਦੀ ਘੜੀ ਦੇ ਵਿੱਚ ਉਹਨਾਂ ਦਾ ਸਹਿਯੋਗ ਕੀਤਾ ਜਾਵੇ ਤਾਂ ਜੋ ਅਸੀਂ ਵੀ ਆਪਣਾ ਜੀਵਨ ਮੁੜ ਲੀਹਾਂ ਤੇ ਪਾ ਸਕੀਏ।</p>