Surprise Me!

ਵਾਲੀਮਕ ਭਾਈਚਾਰੇ ਵੱਲੋਂ ਕੀਤੀ ਜਾਂਦੀ ਹੈ ਰਾਵਣ ਦੀ ਪੂਜਾ, ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ 'ਚ ਹੈ ਖਾਸ ਮਾਨਤਾ

2025-10-02 3 Dailymotion

<p>ਸ੍ਰੀ ਮੁਕਤਸਰ ਸਾਹਿਬ: ਅੱਜ ਪੂਰੇ ਦੇਸ਼ ਦੇ ਵਿੱਚ ਦੁਸਹਿਰਾ ਧੁਮਧਾਮ ਨਾਲ ਮਨਾਇਆ ਜਾ ਰਿਹਾ ਅਤੇ ਰਾਵਣ ਦੇ ਬੁੱਤ ਬਣਾ ਕੇ ਸਾੜੇ ਜਾ ਰਹੇ ਹਨ। ਉੱਥੇ ਹੀ ਵਾਲਮੀਕ ਭਾਈਚਾਰੇ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਵਾਲਮੀਕ ਚੌਂਕ ਦੇ ਵਿੱਚ ਰਾਵਣ ਦੀ ਪੂਜਾ ਕੀਤੀ ਜਾ ਰਹੀ ਹੈ ਅਤੇ ਰਾਵਣ ਦੇ ਨਾਮ ਦੇ ਜੈਕਾਰੇ ਛੱਡੇ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਲਮੀਕ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ 'ਸਾਡਾ ਵਾਲਮੀਕ ਭਾਈਚਾਰੇ ਰਾਵਣ ਰਾਵਣ ਦੀ ਅੱਜ ਪੂਜਾ ਕਰ ਰਿਹਾ ਕਿਉਂਕਿ ਰਾਵਣ ਇੱਕ ਸ਼ਕਤੀਸ਼ਾਲੀ ਅਤੇ ਸਾਡਾ ਗੁਰੂ ਸੀ ਰਾਵਣ ਵਿੱਚ ਕੋਈ ਵੀ ਬੁਰਾਈ ਨਹੀਂ ਸੀ, ਸਗੋਂ ਸੀਤਾ ਮਾਤਾ ਦੀ ਉਸ ਨੇ ਰਕਸ਼ਾ ਕੀਤੀ ਸੀ। ਇਨਾਂ ਹੀ ਨਹੀਂ ਰਾਵਣ ਵੱਲੋਂ ਸੀਤਾ ਮਾਤਾ 'ਤੇ ਕੋਈ ਬੁਰੀ ਨਜ਼ਰ ਰੱਖੀ ਸੀ। ਕਈ ਲੋਕਾਂ ਨੇ ਇਹ ਸੋਚ ਰੱਖ ਕੇ ਰਾਵਣ ਦੇ ਪੁਤਲੇ ਸਾੜੇ ਜਾ ਰਹੇ ਹਨ। ਅੱਜ ਅਸੀਂ ਪੂਰੇ ਭਾਰਤ ਦੇ ਵਿੱਚ ਅਸੀਂ ਰਾਵਣ ਦੀ ਪੂਜਾ ਕਰ ਰਹੇ ਹਾਂ। ਅਸੀਂ ਸਾਰੇ ਹੀ ਧਰਮਾ ਦਾ ਸਤਿਕਾਰ ਕਰਦੇ ਹਾਂ ਇੱਕ ਪਾਸੇ ਭਾਰਤ ਵਿੱਚ ਲੋਕ ਨੇਕੀ ਅਤੇ ਬੰਦੀ ਦਾ ਤਿਹਾਰ ਕਹਿੰਦੇ ਪਰ ਉਸ ਵਿੱਚ ਬੰਦੀ ਕੀ ਸੀ। ਇਹ ਸਾਨੂੰ ਹਾਲੇ ਤਕਰ ਪਤਾ ਨਹੀਂ ਇਤਿਹਾਸ ਹੀ ਗਲਤ ਬਣਾਇਆ ਜਾ ਰਿਹਾ ਹੈ। ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਰਾਵਣ ਪੂਜਾ ਕਰਨੀ ਚਾਹੀਦੀ ਹੈ।' </p>

Buy Now on CodeCanyon