Surprise Me!

ਹੜ੍ਹ ਪੀੜਤ ਕਿਸਾਨਾਂ ਲਈ ਮੁਸਲਿਮ ਭਾਈਚਾਰਾ ਆਇਆ ਅੱਗੇ, ਦਿੱਤਾ ਇਹ ਸੰਦੇਸ਼

2025-10-09 4 Dailymotion

<p>ਅੰਮ੍ਰਿਤਸਰ: ਅਹਿਰਾਰ ਫਾਊਂਡੇਸ਼ਨ ਲੁਧਿਆਣਾ ਦੇ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਸ਼ਾਹੀ ਇਮਾਮ ਅੱਜ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਡੀਜ਼ਲ ਵੰਡ ਮੁਹਿੰਮ ਦੀ ਅੰਮ੍ਰਿਤਸਰ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਸ਼ੁਰੂਆਤ ਕੀਤੀ। ਇਸਦਾ ਮੁੱਖ ਉਦੇਸ਼ ਖੇਤਾਂ ਨੂੰ ਦੁਬਾਰਾ ਖੇਤੀ ਯੋਗ ਬਣਾਉਣਾ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਮਦਦ ਕਰਨਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ,"ਪਿਛਲੇ ਡੇਢ ਮਹੀਨੇ ਤੋਂ ਮੁਸਲਿਮ ਭਾਈਚਾਰਾ ਪੂਰੇ ਪੰਜਾਬ ਵਿੱਚ ਰਾਤ-ਦਿਨ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਵੰਡ ਰਿਹਾ ਹੈ। ਹੁਣ ਇਹ ਸੇਵਾ ਡੀਜ਼ਲ ਵੰਡ ਰੂਪ ਵਿੱਚ ਅਗਲੇ ਪੜਾਅ ‘ਤੇ ਪਹੁੰਚ ਗਈ ਹੈ। ਇਹ ਸਿਰਫ਼ ਮਦਦ ਨਹੀਂ ਸਗੋਂ ਮੁਹੱਬਤ ਦਾ ਸੰਦੇਸ਼ ਹੈ। ਇਹ ਡੀਜ਼ਲ ਵੰਡ ਸੇਵਾ ਸਿਰਫ਼ 15 ਜਾਂ 20 ਦਿਨਾਂ ਲਈ ਨਹੀਂ ਸਗੋਂ ਤਦ ਤੱਕ ਜਾਰੀ ਰਹੇਗੀ ਜਦ ਤੱਕ ਹਰ ਕਿਸਾਨ ਦਾ ਖੇਤ ਦੁਬਾਰਾ ਹਰਾ ਨਹੀਂ ਹੋ ਜਾਂਦਾ।” ਉਨ੍ਹਾਂ ਨੇ ਯਾਦ ਕਰਵਾਇਆ ਕਿ ਆਜ਼ਾਦੀ ਦੀ ਲੜਾਈ ਦੌਰਾਨ ਹਿੰਦੂ, ਸਿੱਖ ਅਤੇ ਮੁਸਲਮਾਨਾਂ ਨੇ ਇਕੱਠੇ ਹੋ ਕੇ ਅੰਗਰੇਜ਼ਾਂ ਖ਼ਿਲਾਫ ਲੜਾਈ ਲੜੀ ਸੀ ਅਤੇ ਅੱਜ ਵੀ ਜਦੋਂ ਪੰਜਾਬ ਹੜ੍ਹ ਦੀ ਮਾਰ ਸਹਿ ਰਿਹਾ ਹੈ, ਤਾਂ ਇਹ ਸਾਡਾ ਫਰਜ਼ ਹੈ ਕਿ ਅਸੀਂ ਮੁਹੱਬਤ ਨਾਲ ਲੋਕਾਂ ਦਾ ਸਾਥ ਦੇਈਏ। </p>

Buy Now on CodeCanyon