<p>ਸੰਗਰੂਰ: ਜ਼ਿਲ੍ਹਾ ਸੰਗਰੂਰ ਨਗਰ ਕੌਂਸਲ ਵਿੱਚ ਰਾਜਨੀਤਕ ਉਥਲ-ਪੁਥਲ ਹੋਰ ਤੇਜ਼ ਹੋ ਗਈ ਹੈ। ਦੋ ਅਜ਼ਾਦ ਕੌਂਸਲਰਾਂ ਆਮ ਆਦਮੀ ਪਾਰਟੀ ਛੱਡ ਚੁੱਕੇ 8 ਕੌਂਸਲਰਾਂ ਦੇ ਹੱਕ ਵਿੱਚ ਆਏ ਹਨ। ਹੁਣ ਕਈ ਕੌਂਸਲਰਾਂ ਨੇ ਨਗਰ ਕੌਂਸਲ ਪ੍ਰਧਾਨ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਕੌਂਸਲਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਵੱਲੋਂ ਕੀਤੇ ਕਈ ਫ਼ੈਸਲੇ ਕੌਂਸਲ ਦੇ ਹਿੱਤ ਵਿੱਚ ਨਹੀਂ ਹਨ। ਇਸੇ ਕਰਕੇ ਉਨ੍ਹਾਂ ਨੇ ਸਮਰਥਨ ਵਾਪਸ ਲੈ ਕੇ ਇਸ ਮਾਮਲੇ ਬਾਰੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲ ਕੇ ਆਪਣੀ ਸ਼ਿਕਾਇਤ ਦਿੱਤੀ। ਉਨ੍ਹਾਂ ਅੱਗੇ ਆਖਿਆ ਕਿ ਪੂਰੇ ਸ਼ਹਿਰ ਵਿੱਚ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਹਰ ਗਲੀ ਹਰ ਥਾਂ ਉੱਤੇ ਗੰਦਗੀ ਦੇ ਨਾਲ ਲੋਕ ਬਿਮਾਰ ਹੋ ਰਹੇ ਹਨ ਅਤੇ ਲੋਕਾਂ ਨੂੰ ਇਸ ਗੰਦਗੀ ਦੇ ਨਾਲ ਹੋਰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਨੂੰ ਵਾਰਡ ਵਾਸੀਆਂ ਨੇ ਆਪਣੀ ਕੀਮਤੀ ਵੋਟ ਦੇ ਨਾਲ ਜਿਤਾਇਆ ਹੈ ਪਰ ਉਨ੍ਹਾਂ ਦੇ ਹੀ ਕੰਮ ਨਹੀਂ ਹੋ ਰਹੇ। </p>
