<p>ਮੋਗਾ: ਤਿਉਹਾਰਾਂ ਦੇ ਦਿਨਾਂ 'ਚ ਕਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ, ਜਿਸ ਦੇ ਚੱਲਦੇ ਕਾਰਵਾਈ ਕਰਦਿਆਂ ਫੂਡ ਸੇਫਟੀ ਵਿਭਾਗ ਅਤੇ ਪੁਲਿਸ ਨੇ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ 'ਚ ਭਾਰੀ ਮਾਤਰਾ 'ਚ ਨਕਲੀ ਘਿਓ ਬਰਾਮਦ ਕੀਤਾ ਅਤੇ ਚਾਰ ਪ੍ਰਵਾਸੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ। ਪੁਲਿਸ ਅਧਿਕਾਰੀ ਖੇਮ ਚੰਦ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬਾਘਾ ਪੁਰਾਣਾ ਵਿਖੇ ਨਕਲੀ ਘਿਓ ਵਿਕ ਰਿਹਾ ਹੈ। ਅਸੀਂ ਫੂਡ ਸੇਫਟੀ ਵਿਭਾਗ ਨਾਲ ਮਿਲ ਕੇ ਮੌਕੇ 'ਤੇ ਪਹੁੰਚੇ ਅਤੇ ਚਾਰ ਪ੍ਰਵਾਸੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਨਕਲੀ ਘਿਓ ਬਰਾਮਦ ਕੀਤਾ। ਫੂਡ ਸੇਫਟੀ ਅਧਿਕਾਰੀ ਨੇ ਦੱਸਿਆ ਕਿ ਮੌਕੇ 'ਤੇ ਨਕਲੀ ਘਿਓ ਦੇ ਨਾਲ-ਨਾਲ ਰਿਫਾਇੰਡ ਵੀ ਮਿਲਿਆ ਹੈ, ਜਿਸ ਦੇ ਸੈਂਪਲ ਭਰ ਲਏ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਚਾਰੇ ਵਿਅਕਤੀ ਯੂਪੀ ਦੇ ਰਹਿਣ ਵਾਲੇ ਹਨ ਅਤੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਘਿਓ ਵੇਚਦੇ ਸਨ।</p>
