<p>ਮਾਨਸਾ: ਢਾਬਿਆਂ 'ਤੇ ਚੱਲ ਰਹੇ ਦੇ ਵਪਾਰ ਦੇ ਧੰਦੇ ਨੂੰ ਨੱਥ ਪਾਉਣ ਲਈ ਬਰੇਟਾ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਬਰੇਟਾ ਦੇ ਨਜ਼ਦੀਕ ਪਿੰਡ ਕਿਸ਼ਨਗੜ੍ਹ ਤੇ ਬਹਾਦਰਪੁਰ ਰੋਡ 'ਤੇ ਚੱਲ ਰਹੇ ਇੱਕ ਢਾਬੇ ਦੀ ਆੜ ਵਿੱਚ ਦੇਵ ਵਪਾਰ ਦੇ ਅੱਡੇ ਤੋਂ ਪੁਲਿਸ ਨੇ ਪੰਜ ਔਰਤਾਂ ਸਮੇਤ ਅੱਠ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਬਰੇਟਾ ਪੁਲਿਸ ਥਾਣੇ ਦੇ ਇੰਚਾਰਜ ਮੇਲਾ ਸਿੰਘ ਨੇ ਦੱਸਿਆ ਕਿ ਕਿਸ਼ਨਗੜ੍ਹ ਅਤੇ ਬਰੇਟਾ ਦੇ ਨਜ਼ਦੀਕ ਇੱਕ ਢਾਬੇ ਦੀ ਆੜ ਦੇ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ ਅਤੇ ਪੁਲਿਸ ਨੂੰ ਇਸ ਦੀ ਜਿਵੇਂ ਹੀ ਪਤਾ ਲੱਗਿਆ ਤਾਂ ਪੁਲਿਸ ਨੇ ਛਾਪਾ ਮਾਰ ਕੇ ਦੇ ਵਪਾਰ ਦੇ ਅੱਡੇ ਤੋਂ ਢਾਬਾ ਮਾਲਕ ਸਮੇਤ ਅੱਠ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਿਨਾਂ ਦੇ ਵਿੱਚ ਪੰਜ ਔਰਤਾਂ ਵੀ ਸ਼ਾਮਿਲ ਹਨ। ਉਨ੍ਹਾਂ ਨੇ ਦੱਸਿਆ ਕਿ ਢਾਬਾ ਚਾਲਕ ਕਿਰਨਜੀਤ ਕੌਰ ਅਬੋਹਰ ਸ਼ਹਿਰ ਦੀ ਰਹਿਣ ਵਾਲੀ ਹੈ ਜੋ ਕਿ ਪਿੰਡ ਕਿਸ਼ਨਗੜ੍ਹ ਬਹਾਦਰਪੁਰ ਰੋਡ 'ਤੇ ਢਾਬੇ ਦੀ ਆੜ ਵਿੱਚ ਦੇਵ ਵਪਾਰ ਦਾ ਧੰਦਾ ਚਲਾ ਰਹੀ ਸੀ। ਫਿਲਹਾਲ ਪੁਲਿਸ ਨੇ ਇਸ ਢਾਬੇ ਤੋਂ ਪੰਜ ਔਰਤਾਂ ਸਮੇਤ ਅੱਠ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। </p>
