<p>ਲੁਧਿਆਣਾ: ਲੁਧਿਆਣਾ ਦੇ ਰਹਿਣ ਵਾਲੇ ਅਮਰੀਕ ਸਿੰਘ ਨੇ ਕਿਰਤੀਮਾਨ ਸਥਾਪਿਤ ਕੀਤਾ ਹੈ। ਜਿਸ ਕਾਰਨ ਉਨ੍ਹਾਂ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਹੋਇਆ ਹੈ। ਦੱਸ ਦਈਏ ਕਿ ਅਮਰੀਕ ਸਿੰਘ ਨੇ ਆਪਣੇ ਕੰਨ ਨਾਲ 14 ਸਕਿੰਟ ਤੱਕ 84.5 ਕਿਲੋ ਭਾਰ ਚੁੱਕ ਕੇ ਰੱਖਿਆ, ਜੋ ਇੱਕ ਰਿਕਾਰਡ ਬਣ ਗਿਆ। ਇਸ ਤੋਂ ਪਹਿਲਾਂ ਕਿਲ੍ਹਾ ਰਾਏਪੁਰ ਦੇ ਮੈਦਾਨ 'ਚ ਵੀ ਨੌਜਵਾਨ ਅਮਰੀਕ ਸਿੰਘ ਨੇ 92 ਕਿਲੋ ਭਾਰ ਆਪਣੇ ਕੰਨ ਨਾਲ ਚੁੱਕ ਕੇ ਰਿਕਾਰਡ ਆਪਣੇ ਨਾਂ ਕੀਤਾ ਸੀ। ਅਮਰੀਕ ਨੇ ਦੱਸਿਆ ਕਿ 2018 ਵਿੱਚ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇਖਣ ਗਿਆ ਸੀ, ਜਿਥੇ ਮੈਂ ਖਿਡਾਰੀਆਂ ਨੂੰ ਕੰਨ ਨਾਲ ਭਾਰ ਚੁੱਕਦੇ ਦੇਖਿਆ। ਇਸ ਤੋਂ ਬਾਅਦ ਮੇਰੇ ਮਨ ਵਿੱਚ ਆਇਆ ਕਿ ਮੈਂ ਵੀ ਇਹ ਕਰ ਸਕਦਾ ਹਾਂ, ਜਿਸ ਤੋਂ ਬਾਅਦ ਮੈਂ ਆਪਣੀ ਮਿਹਨਤ ਸ਼ੁਰੂ ਕਰ ਦਿੱਤੀ। ਹੁਣ ਮੇਰਾ ਅਗਲਾ ਨਿਸ਼ਾਨਾ ਕੰਨ ਨਾਲ ਟਰੱਕ ਖਿੱਚਣ ਦਾ ਹੈ। </p>
