<p>ਸੰਗਰੂਰ: ਸੰਗਰੂਰ ਵਿਖੇ ਘੱਟ ਤਨਖਾਹ ਦੇਣ 'ਤੇ ਸੇਵਾ ਕੇਂਦਰ ਚਲਾਉਣ ਵਾਲੀ ਕੰਪਨੀ ਵੱਲੋਂ ਮੁਲਾਜ਼ਮਾਂ ਤੋਂ ਜੁਰਮਾਨਾ ਵਸੂਲ ਕਰਨ ਦੇ ਰੋਸ ਵਿੱਚ ਸੇਵਾ ਕੇਂਦਰ ਮੁਲਾਜ਼ਮਾਂ ਨੇ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ।ਇਲਜ਼ਾਮ ਹੈ ਕਿ ਸੇਵਾ ਕੇਂਦਰ ਵਿਚ ਟੋਕਨ ਪ੍ਰੋਸੈੱਸ ’ਚ ਦੇਰੀ 'ਤੇ ਹੋਰਨਾਂ ਕਮੀਆਂ ਦੇ ਚਲਦਿਆਂ ਸਰਕਾਰ ਨੇ ਉਕਤ ਕੰਪਨੀ ਨੂੰ ਸੱਤਰ ਲੱਖ ਜੁਰਮਾਨਾ ਲਾਇਆ ਸੀ। ਜੋ ਮੁਲਾਜ਼ਮਾਂ ਤੋਂ ਵਸੂਲ ਕੀਤਾ ਜਾ ਰਿਹਾ ਹੈ,ਜਿਸ ਕਾਰਨ ਤਨਖਾਹ ਘੱਟ ਦਿੱਤੀ ਜਾਂਦੀ ਹੈ। ਦੱਸ ਦਈਏ ਕਿ ਹੜਤਾਲ ਤੋਂ ਪਹਿਲਾਂ ਮੁਲਾਜ਼ਮਾਂ ਨੇ ਸਬੰਧਤ ਕੰਪਨੀ 'ਤੇ ਪੰਜਾਬ ਸਰਕਾਰ ਦੇ ਸਮੂਹ ਡੀਸੀ ਦਫਤਰ ਸਮੇਤ ਉੱਚ ਸਿੱਖਿਆ ਪੱਧਰੀ ਅਧਿਕਾਰੀਆਂ ਨੂੰ ਈ-ਮੇਲ ਜਰੀਏ 70 ਲੱਖ ਦਾ ਜੁਰਮਾਨਾ ਸਿੱਧੇ ਕਰਮਚਾਰੀਆਂ ਤੋਂ ਵਸੂਲ ਕਰਨ ਦੇ ਇਲਜ਼ਾਮ ਲਾ ਕੇ ਹੜਤਾਲ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿ$ਚ ਕੰਪਿਊਟਰ ਆਪਰੇਟਰ, ਹੈਲਪ ਡੇਸਕ ਕਰਮਚਾਰੀ ਅਤੇ ਸਿਕਿAਰਟੀ ਗਾਰਡ ਸ਼ਾਮਲ ਹਨ। </p>
