<p>ਅੰਮ੍ਰਿਤਸਰ: ਨਜਾਇਜ਼ ਰਿਸ਼ਤਿਆਂ ਨੂੰ ਲੈਕੇ ਅੰਮ੍ਰਿਤਸਰ ਵਿਖੇ ਚੱਕੀ ਵਾਲੀ ਗਲੀ 'ਚ ਇੱਕ ਨੌਜਵਾਨ ਅਜੇਪਾਲ ਨੂੰ ਤਿੰਨ ਅਣਪਛਾਤੇ ਲੋਕਾਂ ਵੱਲੋਂ ਕਿਰਪਾਨਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰ ਦੇ ਮੁਤਾਬਕ ਇਹ ਘਟਨਾ ਨਜਾਇਜ਼ ਰਿਸ਼ਤਿਆਂ ਦੇ ਝਗੜੇ ਕਾਰਨ ਵਾਪਰੀ ਹੈ। ਮ੍ਰਿਤਕ ਦੇ ਪਰਿਵਾਰ ਨੇ ਆਪਣੇ ਹੀ ਜੀਜੇ ਉੱਤੇ ਇਲਜ਼ਾਮ ਲਾਏ ਹਨ ਕਿ ਇੱਕ ਗੁਆਂਢ 'ਚ ਰਹਿਣ ਵਾਲੀ ਕੁੜੀ ਨਾਲ ਉਸ ਦੇ ਸਬੰਧ ਸਨ ਅਤੇ ਅਜੇ ਨੂੰ ਇਸ ਤੋਂ ਇਤਰਾਜ਼ ਸੀ। ਜਿਸ ਕਾਰਣ ਜੀਜੇ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪਰਿਵਾਰ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪਰਿਵਾਰ ਨੇ ਫੌਰੀ ਗ੍ਰਿਫ਼ਤਾਰੀ ਅਤੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। </p>
