<p>ਉਡੀਸ਼ਾ ਦਾ ਗਜਪਤੀ ਜ਼ਿਲ੍ਹਾ ਕਈ ਬਦਲਾਅ ਲੈ ਕੇ ਆਇਆ ਹੈ। ਚਾਹੇ ਵਾਤਾਵਰਣ ਸੁਰੱਖਿਆ ਹੋਵੇ ਜਾਂ ਮਜ਼ਦੂਰਾਂ ਦੇ ਪ੍ਰਵਾਸ ਨੂੰ ਰੋਕਣਾ, ਔਰਤਾਂ ਦਾ ਸਸ਼ਕਤੀਕਰਨ ਹੋਵੇ ਜਾਂ ਸਵੈ-ਨਿਰਭਰਤਾ, ਇੱਕ ਛੋਟੇ ਜਿਹੇ ਪ੍ਰਯੋਗ ਨੇ ਲੋਕਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਇਸ ਬਦਲਾਅ ਦੀ ਨੀਂਹ 1995 ਵਿੱਚ ਰੱਖੀ ਗਈ ਸੀ, ਜਦੋਂ ਇੰਟੀਗ੍ਰਾਂਟੇਡ ਟ੍ਰਾਈਬਲ ਡਿਵੈਲਪਮੈਂਟ ਏਜੰਸੀ ਨੇ ਇੱਥੇ ਕੁਝ ਰਬੜ ਦੇ ਰੁੱਖ ਲਗਾਏ ਸੀ। ਹੁਣ ਪੂਰੇ ਜ਼ਿਲ੍ਹੇ ਵਿੱਚ ਰਬੜ ਦੀ ਖੇਤੀ ਕੀਤੀ ਜਾਂਦੀ ਹੈ। ਪਹਿਲੇ ਪੜਾਅ ਵਿੱਚ 1,200 ਰੁੱਖ ਲਗਾਏ ਗਏ ਸੀ ਅਤੇ ਫਿਰ ਆਈਟੀਡੀਏ ਅਤੇ ਰਬੜ ਬੋਰਡ ਨੇ 40 ਪਿੰਡਾਂ ਵਿੱਚ 397 ਹੈਕਟੇਅਰ ਵਿੱਚ ਰਬੜ ਦੇ ਰੁੱਖ ਲਗਾਏ। 224 ਲਾਭਪਾਤਰੀ ਇਨ੍ਹਾਂ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਨ। ਤਿੰਨ ਸਮੋਕਹਾਊਸਾਂ ਵਿੱਚੋਂ ਇੱਕ ਕੰਮ ਕਰ ਰਿਹਾ ਹੈ ਜਦਕਿ ਦੋ ਨਿਰਮਾਣ ਅਧੀਨ ਹਨ। ਆਦਿਵਾਸੀ ਲੋਕਾਂ ਨੂੰ ਰਬੜ ਦੀ ਖੇਤੀ ਤੋਂ ਕਾਫ਼ੀ ਲਾਭ ਮਿਲ ਰਿਹਾ ਹੈ। ਆਈਟੀਡੀਏ ਕਿਸਾਨਾਂ ਨੂੰ ਰਬੜ ਦੀ ਕਾਸ਼ਤ ਅਤੇ ਉਤਪਾਦਨ ਨਾਲ ਸਬੰਧਤ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਰਬੜ ਦੇ ਬਾਗ, ਸਮੋਕਹਾਊਸ ਅਤੇ ਗੋਦਾਮ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸਿਖਲਾਈ ਅਤੇ ਮਾਰਕੀਟਿੰਗ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਨਤੀਜੇ ਵਜੋਂ, ਜੋ ਲੋਕ ਕੰਮ ਦੀ ਭਾਲ ਵਿੱਚ ਦੂਜੇ ਸੂਬਿਆਂ ਵਿੱਚ ਜਾਂਦੇ ਸਨ, ਉਨ੍ਹਾਂ ਨੂੰ ਆਪਣੇ ਪਿੰਡਾਂ ਵਿੱਚ ਹੀ ਕੰਮ ਮਿਲ ਰਿਹਾ ਹੈ। ਰਬੜ ਦਾ ਉਤਪਾਦਨ ਲੱਖਾਂ ਡਾਲਰ ਦੀ ਆਮਦਨ ਪੈਦਾ ਕਰ ਰਿਹਾ ਹੈ ਅਤੇ ਲੋਕਾਂ ਦੇ ਜੀਵਨ ਨੂੰ ਬਦਲ ਰਿਹਾ ਹੈ। </p>
