Surprise Me!

ਚੰਨੀ ਦੀ ਸਰਕਾਰ ਮੁੜ ਆ ਜਾਂਦੀ ਜੇ ਸਿੱਧੂ ਇੱਕਸੁਰਤਾ ਦਿਖਾਉਂਦੇ: ਬੈਂਸ

2025-12-11 0 Dailymotion

<p>ਗਿੱਦੜਬਾਹਾ: ਪਿਛਲੇ ਦਿਨੀਂ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਕਾਂਗਰਸ ਵੱਲੋਂ ਮੁਅੱਤਲ ਕੀਤਾ ਤਾਂ ਉਥੇ ਹੀ ਸਿਆਸਤ ਅਜੇ ਵੀ ਜਾਰੀ ਹੈ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਪ੍ਰਚਾਰ ਲਈ ਗਿੱਦੜਬਾਹਾ ਪਹੁੰਚੇ ਸਿਮਰਜੀਤ ਬੈਂਸ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨਵਜੋਤ ਕੌਰ ਸਿੱਧੂ ਇਹ ਦੱਸਣ ਜਦੋਂ ਉਨ੍ਹਾਂ ਦੇ ਪਤੀ ਨੂੰ ਕਾਂਗਰਸ ਸਰਕਾਰ ਦੌਰਾਨ ਮੰਤਰੀ ਬਣਾਇਆ ਸੀ ਤਾਂ ਕੀ ਉਨ੍ਹਾਂ ਪੈਸੇ ਦਿੱਤੇ ਸੀ। ਬੈਂਸ ਨੇ ਕਿਹਾ ਕਿ ਚਰਨਜੀਤ ਚੰਨੀ ਦੀ ਸਰਕਾਰ 2022 'ਚ ਮੁੜ ਆ ਸਕਦੀ ਸੀ ਜਾਂ ਵੱਧ ਵਿਧਾਇਕ ਬਣ ਸਕਦੇ ਸਨ, ਜੇਕਰ ਨਵਜੋਤ ਸਿੰਘ ਸਿੱਧੂ ਇੱਕਸੁਰਤਾ ਦਿਖਾ ਕੇ ਚੱਲਦੇ। ਮੈਂ ਬੇਸ਼ੱਕ ਉਦੋਂ ਕਾਂਗਰਸ 'ਚ ਨਹੀਂ ਸੀ ਪਰ ਉਦੋਂ ਕਾਂਗਰਸ ਪਾਰਟੀ ਦਾ ਨੁਕਸਾਨ ਹੋਇਆ ਤੇ ਅੱਜ ਵੀ ਉਹ ਹੀ ਹੋਣ ਜਾ ਰਿਹਾ ਹੈ। ਬੈਂਸ ਨੇ ਕਿਹਾ ਕਿ ਰਾਜਾ ਵੜਿੰਗ ਨੇ ਇਹ ਐਕਸ਼ਨ ਹਾਈਕਮਾਨ ਦੀ ਸਲਾਹ ਨਾਲ ਲਿਆ ਤੇ ਹੇਠਲਾ ਵਰਕਰ ਵੀ ਖੁਸ਼ ਹੈ ਕਿ ਕਾਂਗਰਸ ਨੂੰ ਕਮਜ਼ੋਰ ਕਰਨ ਅਤੇ ਗਲਤ ਬਿਆਨ ਦੇਣ ਵਾਲਿਆਂ ਖਿਲਾਫ਼ ਇਹ ਕਾਰਵਾਈ ਹੋਣੀ ਚਾਹੀਦੀ ਸੀ। ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਇੱਕਜੁੱਟ ਹੈ ਤੇ 2027 ਦੀਆਂ ਚੋਣਾਂ 'ਚ ਅਸੀਂ ਜਿੱਤ ਯਕੀਨੀ ਬਣਾਵਾਂਗੇ।</p>

Buy Now on CodeCanyon