<p>ਫਾਜ਼ਿਲਕਾ: ਪੰਜਾਬ ਭਾਰਤ ਦੇ ਵਿੱਚ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਵੋਟਿੰਗ ਜਾਰੀ। ਉੱਥੇ ਹੀ, ਸਾਡੀ ਟੀਮ ਵਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਹਲਕਾ ਬੱਲੋਆਣੇ ਦੇ ਪਿੰਡ ਆਜ਼ਮ ਵਾਲਾ, ਰਾਮਕੋਟ ਅਤੇ ਰਾਮ ਨਗਰ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਤਾਂ ਵੇਖਣ ਵਿੱਚ ਆਇਆ ਕਿ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਚੱਪੇ ਚੱਪੇ ਉੱਤੇ ਪੁਲਿਸ ਤੈਨਾਤ ਰਹੀ। ਵੋਟਰਾਂ ਵੱਲੋਂ ਬੜੇ ਸ਼ਾਂਤਮਈ ਢੰਗ ਦੇ ਨਾਲ ਆਪਣੀ ਵੋਟ ਪੋਲ ਕੀਤੀ ਜਾ ਰਹੀ ਹੈ। ਵੋਟ ਦੀ ਅਹਿਮੀਅਤ ਵੇਖਦੇ ਹੋਏ ਅੰਗਹੀਨ ਵਿਅਕਤੀ ਵੀ ਆਪਣੀ ਵੋਟ ਪੋਲ ਕਰਨ ਦੇ ਲਈ ਬੂਥ ਉੱਤੇ ਪਹੁੰਚੇ। ਇਸ ਸਬੰਧੀ ਫੋਨ ਉੱਤੇ ਐਸਐਚਓ ਸਚਿਨ ਕੁਮਾਰ ਖੂਹੀ ਖੇੜਾ ਦੇ ਨਾਲ ਗੱਲਬਾਤ ਕੀਤੀ, ਤਾਂ ਉਹਨਾਂ ਕਿਹਾ ਕਿ ਇਸ ਸਾਰੇ ਇਲਾਕੇ ਦੇ ਅੰਦਰ ਉਹਨਾਂ ਦੀ ਡਿਊਟੀ ਹੈ ਅਤੇ ਉਹ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਹਿਲਣ ਨਹੀਂ ਦੇਣਗੇ। ਉਹਨਾਂ ਕਿਹਾ ਕਿ ਵੋਟਾਂ ਦਾ ਕੰਮ ਬੜੇ ਅਮਨ ਅਮਾਨ ਨਾਲ ਸ਼ੁਰੂ ਹੋਇਆ ਅਤੇ ਹਰ ਸ਼ਰਾਰਤੀ ਅਨਸਰ ਉੱਤੇ ਉਹਨਾਂ ਦੀ ਨਜ਼ਰ ਹੈ।</p>
