Surprise Me!

ਮਾਲਵਾ ਨਹਿਰ ਕੱਢਣ ਦੇ ਵਿਰੋਧ ਵਿੱਚ ਕਿਸਾਨਾਂ ਨੇ ਘੇਰਿਆ DC ਦਫ਼ਤਰ, ਕਿਹਾ- 'ਕੈਂਸਰ ਵੰਡਣਾ ਚਾਹੁੰਦੀ ਸਰਕਾਰ'

2026-01-09 0 Dailymotion

<p>ਸ੍ਰੀ ਮੁਕਤਸਰ ਸਾਹਿਬ: ਬੀਤੇ ਦਿਨੀਂ ਮਾਲਵਾ ਨਹਿਰ ਐਕਸ਼ਨ ਕਮੇਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸੰਕੇਤਕ ਧਰਨਾ ਦਿੱਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਜੇਕਰ ਰਾਜਸਥਾਨ ਸਰਕਾਰ ਆਪਣੀ ਨਹਿਰ ਕੱਢਣ ਲਈ ਆਪਣੀ ਜਮੀਨ ਦੇ ਸਕਦੀ ਹੈ ਤਾਂ ਅਸੀਂ ਰਾਜਸਥਾਨ ਨਹਿਰ ਵਿੱਚੋਂ ਪਾਣੀ ਕਿਉਂ ਨਹੀਂ ਲੈ ਸਕਦੇ। ਜੇਕਰ ਗੰਗ ਨਹਿਰ ਵਾਂਗ ਮੋਘੇ ਦੇ ਕੇ ਪੰਜਾਬ ਨੂੰ ਪਾਣੀ ਦਿੱਤਾ ਜਾ ਸਕਦਾ ਹੈ ਤਾਂ ਰਾਜਸਥਾਨ ਨਹਿਰ ਵਿੱਚੋਂ ਪੰਜਾਬ ਨੂੰ ਪਾਣੀ ਕਿਉਂ ਨਹੀਂ ਦਿੱਤਾ ਜਾ ਸਕਦਾ। ਇਸ ਹੀ ਤਹਿਤ ਮਾਲਵਾ ਨਹਿਰ ਦੀ ਫਜੂਲ ਖਰਚੀ ਹਜ਼ਾਰਾਂ ਦਰਖਤਾਂ ਦੀ ਕਟਾਈ ਤੇ 2000 ਏਕੜ ਜ਼ਮੀਨ ਦਾ ਸਰਕਾਰ ਨੁਕਸਾਨ ਕਰ ਰਹੀ ਹੈ। ਧਰਨੇ ਦੌਰਾਨ ਐਕਸ਼ਨ ਕਮੇਟੀ ਪੰਜਾਬ ਨੇ ਕਿਹਾ ਕਿ ਅਸੀਂ ਇਹ ਨੁਕਸਾਨ ਨਹੀਂ ਹੋਣ ਦੇਵਾਂਗੇ। ਪੰਜਾਬ ਸਰਕਾਰ ਮਾਲਵਾ ਨਹਿਰ ਕੱਢਣਾ ਚਾਹੁੰਦੀ ਆ ਨਾ ਕੇ ਕਿਸਾਨਾਂ ਨੂੰ ਪਾਣੀ ਦੇਣਾ ਚਾਹੁੰਦੀ ਹੈ। ਇਹ ਬੁੱਢੇ ਦਰਿਆ ਦਾ ਜੋ ਕੈਂਸਰ ਹੈ, ਉਹ ਪੰਜਾਬ ਦੇ ਲੋਕਾਂ ਨੁੰ ਦੇਣਾ ਚਾਹੁੰਦੀ ਹੈ। ਜੇਕਰ ਸਰਕਾਰ ਦੀ ਮਨਸ਼ਾ ਪਾਣੀ ਦੇਣ ਦੀ ਹੋਵੇ, ਜੇਕਰ ਗੰਗ ਨਹਿਰ ਦੇ ਕੇ ਪੰਜਾਬ ਨੂੰ ਪਾਣੀ ਦਿੱਤਾ ਜਾ ਸਕਦਾ ਤਾਂ ਰਾਜਸਥਾਨ ਨਹਿਰ ਦੇ ਵਿੱਚੋਂ ਮੋਘੇ ਦੇ ਕੇ ਪਾਣੀ ਕਿਉਂ ਨਹੀਂ ਦਿੱਤਾ ਜਾ ਸਕਦਾ। ਜਥੇਬੰਦੀ ਨੇ ਕਿਹਾ ਕਿ ਇਸ ਸੰਕੇਤਕ ਧਰਨਾ ਹੈ, ਜੇਕਰ ਮੰਗਾਂ ਨਾ ਮੰਨੀਆਂ ਤਾਂ ਅੱਗੇ ਹੋਰ ਤਿੱਖਾ ਸੰਘਰਸ਼ ਹੋਵੇਗਾ।</p>

Buy Now on CodeCanyon