<p>ਗੁਰਦਾਸਪੁਰ: ਸਰਕਾਰੀ ਐਂਬੂਲੈਂਸ ਵਿੱਚੋਂ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਪੁਲਿਸ ਨੇ ਹੈਰੋਇਨ ਬਰਾਮਦ ਕਰਦਿਆਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਐਸਐਚਓ ਗੁਰਦਰਸ਼ਨ ਸਿੰਘ ਮੁਤਾਬਿਕ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਪਿੰਡ ਕਾਹਲਾਂਵਾਲੀ 'ਦੇ ਪੁੱਲ 'ਤੇ ਇਕ ਸ਼ੱਕੀ ਹਾਲਤ ਵਿੱਚ ਖੜ੍ਹੀ ਐਂਬੂਲੈਂਸ ਦਿਖਾਈ ਦਿੱਤੀ, ਜਿਸ ਦੀ ਚੈਕਿੰਗ ਕਰਨ 'ਤੇ ਐਂਬੂਲੈਂਸ ਦੀ ਪਿਛਲੀ ਸੀਟ 'ਤੇ ਤਿੰਨ ਨੌਜਵਾਨਾਂ ਬੈਂਚ ਦੇ ਉੱਪਰ ਕੰਪਿਊਟਰ ਕੰਡਾ ਰੱਖ ਕੇ ਕੋਈ ਨਸ਼ੀਲੀ ਚੀਜ਼ ਤੋਲਦੇ ਦਿਖਾਈ ਦਿੱਤੇ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਮੌਕੇ 'ਤੇ ਕਾਬੂ ਅਤੇ ਤਲਾਸ਼ੀ ਦੌਰਾਨ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਤਿੰਨਾਂ ਖਿਲਾਫ ਬਣਦੀਆਂ ਧਾਰਾਵਾਂ ਹੇਠ ਮਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਉਕਤ ਐਂਬੂਲੈਂਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ।</p>
