Surprise Me!

ਜਿਮਨਾਸਟਿਕ ਖੇਡਣ ਗਈ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ,ਮਾਲੀ ਉੱਤੇ ਲੱਗੇ ਇਲਜ਼ਾਮ

2025-04-23 2 Dailymotion

<p>ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨ ਦੇ ਅਧੀਨ ਆਉਂਦੇ ਇੱਕ ਕਾਲਜ ਵਿੱਚ ਸੱਤ ਸਾਲ ਦੀ ਲੜਕੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਸੱਤ ਸਾਲ ਦੀ ਲੜਕੀ ਕਾਲਜ ਦੇ ਵਿੱਚ ਜਿਮਨਾਸਟਿਕ ਦੀ ਟ੍ਰੇਨਿੰਗ ਲੈਣ ਦੇ ਲਈ ਜਾਂਦੀ ਸੀ। ਇਸ ਲੜਕੀ ਨੂੰ ਟ੍ਰੇਨਿੰਗ ਲੈਣ ਜਾਂਦਿਆਂ ਅਜੇ ਕੁਝ ਦਿਨ ਹੀ ਹੋਏ ਸਨ ਕਿ ਸਕੂਲ ਵਿੱਚ ਕੰਮ ਕਰਦੇ ਇੱਕ ਮਾਲੀ ਵੱਲੋਂ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੜਕੀ ਨੇ ਉਸ ਨੂੰ ਧੱਕਾ ਦਿੱਤਾ ਅਤੇ ਉਹ ਭੱਜ ਕੇ ਆਪਣੇ ਘਰ ਚਲੀ ਗਈ ਤਾਂ ਉਸ ਨੇ ਘਰ ਜਾ ਕੇ ਆਪਣੇ ਮਾਪਿਆਂ ਨੂੰ ਦੱਸਿਆ। ਜਿਸ ਤੋਂ ਬਾਅਦ ਮਾਪਿਆਂ ਨੇ ਇਹ ਸਾਰੀ ਗੱਲ ਉਸ ਦੇ ਟੀਚਰ ਨੂੰ ਦੱਸੀ। ਜਿਸ ਤੋਂ ਬਾਅਦ ਥਾਣਾ ਸਿਵਲ ਲਾਈਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਡੇ ਕੋਲੋਂ ਸ਼ਿਕਾਇਤ ਆਈ ਸੀ ਕਿ ਕਾਲਜ ਦੇ ਵਿੱਚ ਇੱਕ ਸੱਤ ਸਾਲ ਦੀ ਕੁੜੀ ਜਿਮਨਾਸਟੀਕ ਦੀ ਟ੍ਰੇਨਿੰਗ ਲੈਣ ਲਈ ਜਾਂਦੀ ਸੀ ਅਤੇ ਉਸ ਦੇ ਨਾਲ ਸਕੂਲ ਦੇ ਮਾਲੀ ਵੱਲੋਂ ਅਸ਼ਲੀਲ ਹਰਕਤ ਕੀਤੀ ਗਈ ਹੈ। ਮਾਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਿਛਲੇ 20 ਸਾਲਾਂ ਤੋਂ ਉਹ ਸਕੂਲ ਦੇ ਵਿੱਚ ਕੰਮ ਕਰ ਰਿਹਾ ਹੈ, ਫਿਲਹਾਲ ਮਾਲੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।</p>

Buy Now on CodeCanyon